Federal Circuit and Family Court of Australia (Division 2) (ਆਸਟ੍ਰੇਲੀਆ ਦੀ ਫੈਡਰਲ ਸਰਕਟ ਅਤੇ ਪਰਿਵਾਰ ਕਾਨੂੰਨ ਅਦਾਲਤ (ਡਿਵੀਜ਼ਨ 2)) ਨੇ ਉਹਨਾਂ ਲੋਕਾਂ ਲਈ ਤਿੰਨ ਵੀਡੀਓ ਬਣਾਈਆਂ ਹਨ ਜੋ ਪ੍ਰਵਾਸ ਕਾਨੂੰਨ ਦੇ ਮਾਮਲਿਆਂ ਵਿਚੋਂ ਲੰਘ ਰਹੇ ਹੁੰਦੇ ਹਨ ਅਤੇ ਉਹ ਸ਼ਾਇਦ ਵੀਜ਼ੇ -ਸੰਬੰਧੀ ਫ਼ੈਸਲੇ ਦੀ ਸਮੀਖਿਆ ਕਰਵਾਉਣਾ ਚਾਹੁੰਦੇ ਹਨ।
ਵੀਡੀਓ 1, ਮੇਰੇ ਪ੍ਰਵਾਸ ਮਾਮਲੇ ਵਿੱਚ ਅਦਾਲਤ ਕੀ ਕਰ ਸਕਦੀ ਹੈ, ਇਸ ਵਿੱਚ ਪ੍ਰਵਾਸ ਸੰਬੰਧੀ ਮਾਮਲਿਆਂ ਵਿੱਚ ਅਦਾਲਤ ਦੀ ਅਧਿਕਾਰ-ਹੱਦ ਨੂੰ ਸਮਝਾਇਆ ਗਿਆ ਹੈ ਅਤੇ ਇਸ ਬਾਰੇ ਸਵਾਲਾਂ ਦੇ ਜਵਾਬ ਦਿੱਤੇ ਗਏ ਹਨ ਕਿ ਅਦਾਲਤ ਕੀ ਕਰ ਸਕਦੀ ਹੈ, ਅਤੇ ਕੀ ਨਹੀਂ ਕਰ ਸਕਦੀ ਹੈ।
ਹੋਰ ਮਦਦਗਾਰ ਵੀਡੀਓ ਵਿੱਚ ਸ਼ਾਮਲ ਹਨ:
ਮੇਰੇ ਪ੍ਰਵਾਸ ਮਾਮਲੇ ਨਾਲ ਅਦਾਲਤ ਵੱਲੋਂ ਕਿਵੇਂ ਨਜਿੱਠਿਆ ਜਾਵੇਗਾ?
ਜਦੋਂ ਮੈਂ ਆਪਣੇ ਪ੍ਰਵਾਸ ਮਾਮਲੇ ਲਈ ਅਦਾਲਤ ਵਿੱਚ ਜਾਂਦਾ/ਦੀ ਹਾਂ, ਤਾਂ ਮੈਨੂੰ ਕੀ ਪਤਾ ਹੋਣ ਦੀ ਲੋੜ ਹੈ?
4:41 MIN